ਮੇਰੇ ਦਾਦੇ ਦੇ ਜਨਮ ਵੇਲੇ
ਤੂੰ ਬਾਰਾਂ ਵਰਿਆਂ ਦਾ ਸੀ
ਜੱਲਿਆ ਵਾਲੇ ਬਾਗ ਦੀ ਮਿੱਟੀ ਨਮਸ਼ਕਾਰਦਾ
ਦਾਦਾ ਬਾਰਾਂ ਵਰਿਆਂ ਦਾ ਹੋਇਆ
ਤੂੰ ਚੌਵੀ ਸਾਲਾਂ ਦਾ
ਭਰ ਜਵਾਨ ਗੱਭਰੂ ਸੀ
ਤੇਰਾ ਸ਼ਹੀਦੀ ਵੇਲਾ ਸੀ
ਦਾਦਾ ਗੱਭਰੂ ਹੋਇਆ ਤਦ ਵੀ ਤੂੰ
ਤੂੰ ਚੌਵੀ ਸਾਲਾਂ ਦਾ ਭਰ ਜਵਾਨ ਸੀ
ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ
ਤੂੰ ਚੌਵੀ ਸਾਲਾਂ ਦਾ ਭਰ ਜਵਾਨ ਸੀ
ਮੈਂ ਚੌਵੀ ਸਾਲਾਂ ਦਾ ਹੋਇਆ
ਤਾਂ ਵੀ ਤੂੰ ਚੌਵੀ ਸਾਲਾਂ ਦਾ ਭਰ
ਜਵਾਨ ਗੱਭਰੂ ਸੀ
ਮੈਂ ਹਰ ਜਨਮਦਿਨ ਤੇ
ਬੁਢਾਪੇ ਵੱਲ ਇੱਕ ਸਾਲ ਵੱਧਦਾ ਹਾਂ
ਤੂੰ ਹਰ ਸ਼ਹੀਦੀ ਦਿਨ ਤੇ
ਚੌਵੀ ਸਾਲਾਂ ਦਾ
ਭਰ ਜਵਾਨ ਗੱਭਰੂ ਹੁੰਦਾ ਹੈਂ
ਉਂਝ ਅਸ਼ੀਸ ਤਾਂ
ਸਾਰੀਆਂ ਮਾਵਾਂ ਦਿੰਦੀਆਂ ਨੇ
ਸਦਾ ਜਵਾਨੀਆਂ ਮਾਣੇਂ
ਪਰ ਤੂੰ ਸੱਚਮੁੱਚ ਜਿੰਦਾ ਹੈਂ
…….ਭਰ ਜਵਾਨ ਗੱਭਰੂ
ਸਦਾ ਜਵਾਨੀਆਂ ਮਾਣਦਾ
ਜਿਹਨਾਂ ਅਜੇ ਪੈਦਾ ਹੋਣਾ ਹੈ
ਉਨਾਂ ਗੱਭਰੂਆਂ ਦੇ
ਵੀ ਹਾਣ ਦਾ ਹੈਂ
ਤੂੰ ਸੱਚਮੁਚ ਜਿੰਦਾ ਹੈਂ ……..: ਜਸਵੰਤ ਜ਼ਫ਼ਰ
September 28, 2008ਤਾਂ ਵੀ ਭਾਰਤ ਦੇਸ਼ ਮਹਾਨ : ਇੰਦਰਜੀਤ ਹਸਨਪੁਰੀ
September 27, 2008ਇਕ ਭਗਵਾਨ ਦੇ ਲੱਖਾਂ ਘਰ ਨੇ
ਰਹੇ ਨਾ ਇਕ ਵਿੱਚ ਵੀ ਭਗਵਾਨ
ਇਕ ਵੀ ਘਰ ਨਾ ਜਿਹਨਾਂ ਕੋਲੇ਼
ਇਥੇ ਲੱਖਾਂ ਹੀ ਇਨਸਾਨ
ਤਾਂ ਵੀ ਭਾਰਤ ਦੇਸ਼ ਮਹਾਨ
ਕਾਣੀ ਵੰਡ ਕਿਓ ਇਥੇ ਮੈਨੂੰ
ਰੱਬ ਦੇ ਬੰਦੇ ਦੱਸ ਸਕਦੇ ਨੇ
ਇੱਕ ਇੱਕ ਰੱਬ ਦੇ ਘਰ ਦੇ ਅੰਦਰ
ਪਿੰਡਾਂ ਦੇ ਪਿੰਡ ਵੱਸ ਸਕਦੇ ਨੇ
ਸੋਚੋ ਸਮਝੋ ਅਤੇ ਵਿਚਾਰੋ
ਕੀ ਕਹਿੰਦਾ ਹੈ ਧਰਮ ਇਮਾਨ
ਰੱਬ ਦੇ ਬੰਦਿਓ ਜੋ ਰੁਲਦੇ ਨੇ
ਇਹ ਵੀ ਆਦਮ ਦੀ ਔਲਾਦ
ਕਾਣੀ ਵੰਡ ਨਾ ਰਹਿਣੀ ਜੱਗ ਤੇ
ਇਹ ਗੱਲ ਮੇਰੀ ਰੱਖਣਾ ਯਾਦ
ਉਪਰ ਥੱਲੇ ਹੋ ਕੇ ਰਹਿਣਾ
ਇੱਕ ਦਿਨ ਧਰਤੀ ਤੇ ਅਸਮਾਨ
ਜਿਸ ਨੂੰ ਲੋੜ ਨਹੀਂ ਉਸਨੂੰ ਤਾਂ
ਦਿੰਦੇ ਹੋ ਭਰ ਭਰ ਕੇ ਥਾਲ
ਲੋੜਵੰਦ ਨੂੰ ਧੱਕੇ ਮਾਰੋਂ
ਨਾਲੇ ਕੱਢੌਂ ਸੌ ਸੌ ਗਾਲ਼
ਹਸਨਪੁਰੀ ਦਿਲ ਪਿਆਰ ਤੌਂ ਖਾਲੀ
ਉਂਜ ਕਹਾਉਂਦੇ ਹੋ ਧਨਵਾਨ
ਵੇਸ਼ਵਾਵਾਂ ਤੀ੍ਮਤਾਂ…….. ( ਲਾਲ ਸ਼ਿੰਘ ਦਿਲ)
September 25, 2008
ਹਿਮ-ਦੇਵੀ …… ਪੋ੍ ਹਰਪਾਲ ਭੱਟੀ
June 11, 2011… ਹੁਣ ਲਗਦੈ
ਹੇ ਮੇਰੀ ਪਿਆਰੀ ‘ਹਿਮ-ਦੇਵੀ’ !
ਤੇਰਾ ਰੂਪ ਰੁਪਹਿਰੀ
ਕੰਚਨ-ਕਾਇਆ
ਸਬਜ਼ ਪਹਿਰਾਵਾ,
ਖਿੱਚ ਲੈ ਆਇਆ
ਮੈਨੂੰ ਤੇਰੇ ਦੁਆਰ |
ਕਿਸ ਤਰ੍ਹਾਂ ਆ ਪਹੁੰਚਿਆ?
ਕੁਝ ਪਤਾ ਲੱਗਾ ਨਹੀਂ |
ਸੈਂਕੜੇ ਮੀਲਾਂ ਸਫ਼ਰ
ਕੁੱਝ ਵੀ ਲੱਗਾ ਨਹੀਂ |
…ਹੁਣ ਲਗਦੈ….
ਇੱਥੇ ਵੀ ਮੈਥੋਂ ਰੁਕਿਆ ਨਹੀਂ ਜਾਣਾ |
ਕਿਉਂਕਿ
ਮੈਂ ਤਾਂ ਇੱਥੇ ਪਿਘਲ ਜਾਣ ਲਈ ਆਇਆ ਸੀ,
ਜੰਮ ਜਾਣ ਲਈ ਨਹੀਂ |
ਚਾਹਿਆ ਸੀ ਤੇਰੇ ਕੋਲ਼ ਆ ਕੇ,
ਮੇਰੀ ‘ਅਕਲ-ਡਲ਼ੀ’ ਖ਼ੁਰ ਜਾਵੇ |
ਹਸਤੀ ਤੀਕਰ ਵੀ ਭੁਰ ਜਾਵੇ |
..ਪਰ..ਐਸਾ ਹੋਇਆ ਨਹੀਂ ….
….ਹੁਣ ਲਗਦੈ …
ਇੱਥੇ ਵੀ ਮੈਥੋਂ ਰੁਕਿਆ ਨਹੀਂ ਜਾਣਾ |
ਦਾਗ : ਸੁਰਜੀਤ ਪਾਤਰ
September 28, 2008ਭੂਰੇ ਲਾਲ ਆਖਦਾ ਏ :
ਤੇਰੇ ਝੌਨੇ ਦੇ ਦਾਣਿਆਂ ‘ਤੇ ਦਾਗ ਨੇ
ਹਾਂ ਭੂਰੇ ਲਾਲ
ਹਰੇ ਕੇਸਰੀ ਚਿੱਟੇ ਪੀਲੇ
ਲੀਡਰ,ਅਫ਼ਸਰ,ਸਾਇੰਸਦਾਨ,ਮਾਹਿਰ
ਤੁਸੀਂ ਸਭ ਬੇਦਾਗ ਹੋ
ਤੁਹਾਡੇ ਗੈਟ ਸਮਝੌਤੇ,ਸਿਫਾਰਸ਼ਾਂ
ਖਾਦਾਂ,ਬੀਜ,ਕੀਟਨਾਸ਼ਕ
ਸਭ ਬੇਦਾਗ ਨੇ
ਸਿਫਾਰਸ਼ਾਂ ਮਾਹਿਰਾਂ ਦੀਆਂ
ਬੀਜ ਸਰਕਾਰ ਦੇ
ਮੌਸਮ ਰੱਬ ਦਾ
ਦਾਗ ਮੇਰੇ
ਲਗਦਾ ਹੈ ਹੁਣ ਮੈਂ
ਖੇਤਾਂ ਵਿੱਚ ਜੋ ਵੀ ਉਗਾਇਆ ਕਰਾਂਗਾ
ਉਸ ਉੱਤੇ ਦਾਗ ਹੋਇਆ ਕਰਨਗੇ
ਕਿਉਕਿ ਜੇ ਦਾਗ ਨਾ ਹੋਏ
ਤਾਂ ਤੁਸੀ ਬੇਦਾਗ ਕਿਵੇ ਸਾਬਤ ਹੋਵੋਗੇ
ਜਿੰਦਰਾ : ਅਹਿਸਾਨ ਬਾਜਵਾ
September 28, 2008ਪੁੱਠੀ ਰਾਹੇ ਪਾਇਆ
ਭੰਬਲ ਭੂਸਿਆਂ ਦੇ ਵਿੱਚ ਫਸ ਕੇ
ਆਪਣਾ ਆਪ ਭੁਲਾਇਆ
ਰਾਹ ਵਿਖਾਵਣ ਵਾਲਿਆਂ
ਫੰਦ ਅੱਵਲ ਲਇਆ
ਨਾ ਮੈਂ ਮੰਜਿਲ ਦੇ ਵੱਲ ਤੱਕਿਆ
ਨਾ ਮੁੜ ਘਰ ਨੂੰ ਆਇਆ
ਤਾਂ ਈ ਤਾਂ ਸੋਚ ਆਪਣੀ ਨੂੰ
ਜਿੰਦਰਾ ਆਪੇ ਲਾਇਆ
ਧਰੋਹ : ਅਹਿਸਾਨ ਬਾਜਵਾ
September 28, 2008ਹਰ ਦਿਲ ਅੰਦਰ ਲੱਖ ਤਰੇੜਾਂ
ਹਰ ਦਿਲ ਅੰਦਰ ਪੀੜਾਂ
ਅੱਜ ਵੀ ਘੁੰਡ ਦੇ ਵਿੱਚੋਂ ਲੱਭਣ
ਵਾਰਿਸ ਸ਼ਾਹ ਨੂੰ ਹੀਰਾਂ