Archive for September 2008

ਦਾਗ : ਸੁਰਜੀਤ ਪਾਤਰ

September 28, 2008

ਭੂਰੇ ਲਾਲ ਆਖਦਾ ਏ : ਤੇਰੇ ਝੌਨੇ ਦੇ ਦਾਣਿਆਂ ‘ਤੇ ਦਾਗ ਨੇ ਹਾਂ ਭੂਰੇ ਲਾਲ ਹਰੇ ਕੇਸਰੀ ਚਿੱਟੇ ਪੀਲੇ ਲੀਡਰ,ਅਫ਼ਸਰ,ਸਾਇੰਸਦਾਨ,ਮਾਹਿਰ ਤੁਸੀਂ ਸਭ ਬੇਦਾਗ ਹੋ ਤੁਹਾਡੇ ਗੈਟ ਸਮਝੌਤੇ,ਸਿਫਾਰਸ਼ਾਂ ਖਾਦਾਂ,ਬੀਜ,ਕੀਟਨਾਸ਼ਕ ਸਭ ਬੇਦਾਗ ਨੇ ਸਿਫਾਰਸ਼ਾਂ ਮਾਹਿਰਾਂ ਦੀਆਂ ਬੀਜ ਸਰਕਾਰ ਦੇ ਮੌਸਮ ਰੱਬ ਦਾ ਦਾਗ ਮੇਰੇ ਲਗਦਾ ਹੈ ਹੁਣ ਮੈਂ ਖੇਤਾਂ ਵਿੱਚ ਜੋ ਵੀ ਉਗਾਇਆ ਕਰਾਂਗਾ ਉਸ ਉੱਤੇ ਦਾਗ [...]

ਤੂੰ ਸੱਚਮੁਚ ਜਿੰਦਾ ਹੈਂ ……..: ਜਸਵੰਤ ਜ਼ਫ਼ਰ

September 28, 2008

ਮੇਰੇ ਦਾਦੇ ਦੇ ਜਨਮ ਵੇਲੇ ਤੂੰ ਬਾਰਾਂ ਵਰਿਆਂ ਦਾ ਸੀ ਜੱਲਿਆ ਵਾਲੇ ਬਾਗ ਦੀ ਮਿੱਟੀ ਨਮਸ਼ਕਾਰਦਾ ਦਾਦਾ ਬਾਰਾਂ ਵਰਿਆਂ ਦਾ ਹੋਇਆ ਤੂੰ ਚੌਵੀ ਸਾਲਾਂ ਦਾ ਭਰ ਜਵਾਨ ਗੱਭਰੂ ਸੀ ਤੇਰਾ ਸ਼ਹੀਦੀ ਵੇਲਾ ਸੀ ਦਾਦਾ ਗੱਭਰੂ ਹੋਇਆ ਤਦ ਵੀ ਤੂੰ ਤੂੰ ਚੌਵੀ ਸਾਲਾਂ ਦਾ ਭਰ ਜਵਾਨ ਸੀ ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ ਤੂੰ ਚੌਵੀ [...]

ਜਿੰਦਰਾ : ਅਹਿਸਾਨ ਬਾਜਵਾ

September 28, 2008

ਜਬਰ ਧਰੋਹ ਦੇ ਪੈਂਡੇ ਮੈਨੂੰ ਪੁੱਠੀ ਰਾਹੇ ਪਾਇਆ ਭੰਬਲ ਭੂਸਿਆਂ ਦੇ ਵਿੱਚ ਫਸ ਕੇ ਆਪਣਾ ਆਪ ਭੁਲਾਇਆ ਰਾਹ ਵਿਖਾਵਣ ਵਾਲਿਆਂ ਫੰਦ ਅੱਵਲ ਲਇਆ ਨਾ ਮੈਂ ਮੰਜਿਲ ਦੇ ਵੱਲ ਤੱਕਿਆ ਨਾ ਮੁੜ ਘਰ ਨੂੰ ਆਇਆ ਤਾਂ ਈ ਤਾਂ ਸੋਚ ਆਪਣੀ ਨੂੰ ਜਿੰਦਰਾ ਆਪੇ ਲਾਇਆ

ਧਰੋਹ : ਅਹਿਸਾਨ ਬਾਜਵਾ

September 28, 2008

ਹਰ ਦਿਲ ਅੰਦਰ ਲੱਖ ਤਰੇੜਾਂ ਹਰ ਦਿਲ ਅੰਦਰ ਪੀੜਾਂ ਅੱਜ ਵੀ ਘੁੰਡ ਦੇ ਵਿੱਚੋਂ ਲੱਭਣ ਵਾਰਿਸ ਸ਼ਾਹ ਨੂੰ ਹੀਰਾਂ

ਤਾਂ ਵੀ ਭਾਰਤ ਦੇਸ਼ ਮਹਾਨ : ਇੰਦਰਜੀਤ ਹਸਨਪੁਰੀ

September 27, 2008

ਇਕ ਭਗਵਾਨ ਦੇ ਲੱਖਾਂ ਘਰ ਨੇ ਰਹੇ ਨਾ ਇਕ ਵਿੱਚ ਵੀ ਭਗਵਾਨ ਇਕ ਵੀ ਘਰ ਨਾ ਜਿਹਨਾਂ ਕੋਲੇ਼ ਇਥੇ ਲੱਖਾਂ ਹੀ ਇਨਸਾਨ ਤਾਂ ਵੀ ਭਾਰਤ ਦੇਸ਼ ਮਹਾਨ ਕਾਣੀ ਵੰਡ ਕਿਓ ਇਥੇ ਮੈਨੂੰ ਰੱਬ ਦੇ ਬੰਦੇ ਦੱਸ ਸਕਦੇ ਨੇ ਇੱਕ ਇੱਕ ਰੱਬ ਦੇ ਘਰ ਦੇ ਅੰਦਰ ਪਿੰਡਾਂ ਦੇ ਪਿੰਡ ਵੱਸ ਸਕਦੇ ਨੇ ਸੋਚੋ ਸਮਝੋ ਅਤੇ ਵਿਚਾਰੋ [...]

ਵੇਸ਼ਵਾਵਾਂ ਤੀ੍ਮਤਾਂ…….. ( ਲਾਲ ਸ਼ਿੰਘ ਦਿਲ)

September 25, 2008

    ਮਿਤਰੋ, ਜਿਨਾਂ ਮਰਜੀ ਘਿ੍ਣਤ ਤੁਸੀਂ ਮੈਨੂੰ ਸਮਝੋ ਇਹ ਵੇਸ਼ਵਾਵਾਂ ਤੀ੍ਮਤਾਂ ਕੁੜੀਆਂ ਮੇਰੀਆਂ ਮਾਵਾਂ ਭੈਣਾਂ ਤੇ ਧੀਆਂ ਹਨ ਤੇ ਤੁਹਾਡੀਆਂ ਵੀ ਇਹ ਗਊਆਂ ਪੂਜਣ ਵਾਲੇ ਹਿੰਦੁਸਤਾਨ ਦੀਆਂ ਮਾਵਾਂ ਭੈਣਾਂ ਤੇ ਧੀਆਂ ਹਨ ਇਹ ਵੱਡੇ ਪੂੰਜੀਦਾਰਾਂ ਮਾਵਾਂ ਭੈਣਾਂ ਤੇ ਧੀਆਂ ਹਨ ਜੇ ਨਹੀਂ ਤਾਂ ਆਉਣ ਵਾਲੇ ਇਨਕਲਾਬ ਦੀਆਂ ਮਾਵਾਂ ਭੈਣਾਂ ਤੇ ਧੀਆਂ ਹਨ    

Follow

Get every new post delivered to your Inbox.