ਭੂਰੇ ਲਾਲ ਆਖਦਾ ਏ : ਤੇਰੇ ਝੌਨੇ ਦੇ ਦਾਣਿਆਂ ‘ਤੇ ਦਾਗ ਨੇ ਹਾਂ ਭੂਰੇ ਲਾਲ ਹਰੇ ਕੇਸਰੀ ਚਿੱਟੇ ਪੀਲੇ ਲੀਡਰ,ਅਫ਼ਸਰ,ਸਾਇੰਸਦਾਨ,ਮਾਹਿਰ ਤੁਸੀਂ ਸਭ ਬੇਦਾਗ ਹੋ ਤੁਹਾਡੇ ਗੈਟ ਸਮਝੌਤੇ,ਸਿਫਾਰਸ਼ਾਂ ਖਾਦਾਂ,ਬੀਜ,ਕੀਟਨਾਸ਼ਕ ਸਭ ਬੇਦਾਗ ਨੇ ਸਿਫਾਰਸ਼ਾਂ ਮਾਹਿਰਾਂ ਦੀਆਂ ਬੀਜ ਸਰਕਾਰ ਦੇ ਮੌਸਮ ਰੱਬ ਦਾ ਦਾਗ ਮੇਰੇ ਲਗਦਾ ਹੈ ਹੁਣ ਮੈਂ ਖੇਤਾਂ ਵਿੱਚ ਜੋ ਵੀ ਉਗਾਇਆ ਕਰਾਂਗਾ ਉਸ ਉੱਤੇ ਦਾਗ [...]
Archive for September 28th, 2008
ਦਾਗ : ਸੁਰਜੀਤ ਪਾਤਰ
September 28, 2008ਤੂੰ ਸੱਚਮੁਚ ਜਿੰਦਾ ਹੈਂ ……..: ਜਸਵੰਤ ਜ਼ਫ਼ਰ
September 28, 2008ਮੇਰੇ ਦਾਦੇ ਦੇ ਜਨਮ ਵੇਲੇ ਤੂੰ ਬਾਰਾਂ ਵਰਿਆਂ ਦਾ ਸੀ ਜੱਲਿਆ ਵਾਲੇ ਬਾਗ ਦੀ ਮਿੱਟੀ ਨਮਸ਼ਕਾਰਦਾ ਦਾਦਾ ਬਾਰਾਂ ਵਰਿਆਂ ਦਾ ਹੋਇਆ ਤੂੰ ਚੌਵੀ ਸਾਲਾਂ ਦਾ ਭਰ ਜਵਾਨ ਗੱਭਰੂ ਸੀ ਤੇਰਾ ਸ਼ਹੀਦੀ ਵੇਲਾ ਸੀ ਦਾਦਾ ਗੱਭਰੂ ਹੋਇਆ ਤਦ ਵੀ ਤੂੰ ਤੂੰ ਚੌਵੀ ਸਾਲਾਂ ਦਾ ਭਰ ਜਵਾਨ ਸੀ ਮੇਰੇ ਪਿਤਾ ਦੇ ਗੱਭਰੂ ਹੋਣ ਵੇਲੇ ਵੀ ਤੂੰ ਚੌਵੀ [...]
ਜਿੰਦਰਾ : ਅਹਿਸਾਨ ਬਾਜਵਾ
September 28, 2008ਜਬਰ ਧਰੋਹ ਦੇ ਪੈਂਡੇ ਮੈਨੂੰ ਪੁੱਠੀ ਰਾਹੇ ਪਾਇਆ ਭੰਬਲ ਭੂਸਿਆਂ ਦੇ ਵਿੱਚ ਫਸ ਕੇ ਆਪਣਾ ਆਪ ਭੁਲਾਇਆ ਰਾਹ ਵਿਖਾਵਣ ਵਾਲਿਆਂ ਫੰਦ ਅੱਵਲ ਲਇਆ ਨਾ ਮੈਂ ਮੰਜਿਲ ਦੇ ਵੱਲ ਤੱਕਿਆ ਨਾ ਮੁੜ ਘਰ ਨੂੰ ਆਇਆ ਤਾਂ ਈ ਤਾਂ ਸੋਚ ਆਪਣੀ ਨੂੰ ਜਿੰਦਰਾ ਆਪੇ ਲਾਇਆ
ਧਰੋਹ : ਅਹਿਸਾਨ ਬਾਜਵਾ
September 28, 2008ਹਰ ਦਿਲ ਅੰਦਰ ਲੱਖ ਤਰੇੜਾਂ ਹਰ ਦਿਲ ਅੰਦਰ ਪੀੜਾਂ ਅੱਜ ਵੀ ਘੁੰਡ ਦੇ ਵਿੱਚੋਂ ਲੱਭਣ ਵਾਰਿਸ ਸ਼ਾਹ ਨੂੰ ਹੀਰਾਂ